ਵਿਦਿਅਕ ਮਨੋਵਿਗਿਆਨ ਬਾਰੇ
ਵਿਦਿਅਕ ਮਨੋਵਿਗਿਆਨੀ ਨੂੰ ਕਈ ਵਾਰ ‘ਐਡ ਸਾਈਕਸ’ ਜਾਂ ‘EPs’ ਕਿਹਾ ਜਾਂਦਾ ਹੈ।
ਸਮੱਗਰੀ
ਸੰਬੰਧਿਤ ਭਾਗ ‘ਤੇ ਜਾਣ ਲਈ ਲਿੰਕਾਂ ਨੂੰ ਵਰਤੋ
- EP ਕਾਰਜ (EP work)
- ਸੰਦਰਭ ਜਿਸ ਵਿੱਚ EPs ਕੰਮ ਕਰਦੇ ਹਨ (Contexts EPs work in)
- ਸ਼ੁਰੂਆਤੀ ਦਖਲਅੰਦਾਜੀ (early intervention)
- ਇੱਕਠੇ ਕੰਮ ਕਰਨਾ (working together)
- EP ਦਾ ਮੁਲਾਕਣ– ਇਸ ਦਾ ਕੀ ਅਰਥ ਹੈ (EP assessment)
- EP ਦੀਆਂ ਰਿਪੋਰਟਾਂ (EP reports)
1. ਵਿਦਿਅਕ ਮਨੋਵਿਗਿਆਨੀ ਸਾਰੇ ਬੱਚਿਆਂ ਦੀ ਸਿਖਲਾਈ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੇ ਹਨ
(Educational psychologists work to improve the learning and wellbeing of all children)
ਸਾਡੇ ਕੰਮਾਂ ਵਿੱਚੋਂ ਮੁੱਖ ਕੰਮ ਉਹਨਾਂ ਬੱਚਿਆਂ ਨਾਲ ਕੰਮ ਕਰਨਾ ਹੈ ਜੋ ਵਿਸ਼ੇਸ਼ ਵਿਦਿਅਕ ਲੋੜਾਂ ਦਾ ਅਨੁਭਵ ਕਰਦੇ ਹਨ, ਪਰ ਸਿਰਫ ਇਸ ਨਾਲ ਹੀ ਸਾਡੇ ਦੁਆਰਾ ਕੀਤੇ ਗਏ ਕੰਮ ਦੀ ਸੀਮਾ ਅਤੇ ਵਿਭਿੰਨਤਾ ਦਾ ਪਤਾ ਨਹੀਂ ਲੱਗਦਾ।
ਅਸੀਂ ਉਹਨਾਂ ਬੱਚਿਆਂ ਅਤੇ ਨੌਜਵਾਨਾਂ ਨਾਲ ਕੰਮ ਕਰਦੇ ਹਾਂ ਜਿਹੜੇ ਲੋੜਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦਾ ਅਨੁਭਵ ਕਰਦੇ ਹਨ, ਕੁਝ ਉਦਾਹਰਣਾਂ ਵਿੱਚ ਬੱਚੇ ਅਤੇ ਨੌਜਵਾਨ ਸ਼ਾਮਲ ਹਨ ਜੋ ਇਸ ਪ੍ਰਕਾਰ ਹਨ:
- ਜਿਹਨਾਂ ਨੂੰ ਸੰਚਾਰ ਕਰਨ ਵਿਚ ਮੁਸ਼ਕਲ ਆਉਂਦੀ ਹੈ ਜਿਵੇਂ ਕਿ ਆਪਣੇ ਆਪ ਨੂੰ ਪ੍ਰਗਟ ਕਰਨ ਵਿੱਚ ਮੁਸ਼ਕਲ ਆਉਂਣਾ ਜਾਂ ਦੂਜਿਆਂ ਨਾਲ ਖੇਡਣ ਵਿੱਚ ਮੁਸ਼ਕਲ ਆਉਣਾ
- ਜਿਹਨਾਂ ਨੂੰ ਸਿਖਲਾਈ ਦੇ ਕਿਸੇ ਖੇਤਰ ਵਿੱਚ ਜਾਂ ਖੇਤਰਾਂ ਵਿੱਚ ਮੁਸ਼ਕਿਲ ਆਉਂਦੀ ਹੈ, ਜਿਵੇਂ ਕਿ ਚੀਜ਼ਾਂ ਨੂੰ ਪੜ੍ਹਨਾ ਜਾਂ ਯਾਦ ਰੱਖਣਾ
- ਜਿਹੜੇ ਆਪਣੇ ਆਪ ਪ੍ਰਤੀ ਮਾੜਾ ਮਹਿਸੂਸ ਕਰ ਰਹੇ ਹੋਣ, ਚਿੰਤਤ ਹੋਣ, ਗੁੱਸੇ ਹੋਣ ਜਾਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹੋਣ
- ਜਿਹੜੇ ਅਪਾਹਜ ਜਾਂ ਸੰਵੇਦਨਾਵਾਂ ਸੰਬੰਧੀ ਕਮਜ਼ੋਰੀ ਮਹਿਸੂਸ ਕਰਨ
- ਕਾਨੂੰਨੀ ਮੁਲਾਂਕਣ ਪ੍ਰਕਿਰਿਆ ਸੰਬੰਧੀ ਸਹਾਈਤਾ ਲਈ ਰਿਪੋਰਟਾਂ ਲਿਖਣਾ
ਅਸੀਂ ਉਹਨਾਂ ਬੱਚਿਆਂ ਨਾਲ ਵੀ ਕੰਮ ਕਰਦੇ ਹਾਂ ਜਿਹੜੇ ਲੋੜਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦਾ ਅਨੁਭਵ ਕਰਦੇ ਹਨ, ਅਸੀਂ ਮਾਪਿਆਂ, ਅਧਿਆਪਕਾਂ ਅਤੇ ਹੋਰ ਪੇਸ਼ੇਵਰਾਂ ਨਾਲ ਵੀ ਬਹੁਤ ਕੰਮ ਕਰਦੇ ਹਾਂ। ਇਹ ਕੰਮ ਵਿਆਪਕ ਪੱਧਰ ’ਤੇ ਹੁੰਦਾ ਹੈ ਅਤੇ ਸਾਰੇ ਬੱਚਿਆਂ ਨੂੰ ਲਾਭ ਪਹੁੰਚਾਉਂਦਾ ਹੈ। ਇਸ ਕਿਸਮ ਦੇ ਕੰਮ ਦੀਆਂ ਕੁਝ ਉਦਾਹਰਣਾਂ ਇਸ ਤਰ੍ਰਾਂ ਹਨ:
- ਸਟਾਫ ਦੇ ਛੋਟੇ ਸਮੂਹਾਂ ਜਾਂ ਪੂਰੇ ਸਕੂਲਾਂ ਨੂੰ ਸਿਖਲਾਈ ਦੇਣਾ
- ਮਾਤਾ-ਪਿਤਾ ਦੀਆਂ ਵਰਕਸ਼ਾਪਾਂ ਚਲਾਉਣਾ
- ਮੁੱਖ ਅਧਿਆਪਕ, ਅਧਿਆਪਕ ਅਤੇ ਸਹਾਇਕ ਸਟਾਫ ਦੀ ਨਿਗਰਾਨੀ ਕਰਨਾ
- ਸਕੂਲਾਂ ਵਿੱਚ ਖੋਜ ਕਾਰਜ ਕਰਨਾ ਜਿਵੇਂ ਕਿ ਇਹ ਪਤਾ ਲਗਾਉਣਾ ਕਿ ਕੀ ਕੋਈ ਕੰਮ ਵੀ ਹੋ ਰਿਹਾ ਹੈ ਜਾਂ ਨਹੀਂ
- ਸਕੂਲਾਂ ਦੀਆਂ ਨੀਤੀਆਂ ਨੂੰ ਲਿਖਣ ਵਿੱਚ ਮਦਦ ਕਰਨਾ
- ਸੰਸਥਾਗਤ ਤਬਦੀਲੀ ਦੇ ਨਾਲ ਸਕੂਲਾਂ ਦੀ ਸਹਾਈਤਾ ਕਰਨਾ
- ਸਕੂਲਾਂ ਵਿੱਚੋ ਬੱਚਿਆਂ ਨੂੰ ਕੱਢੇ ਜਾਣ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਕੰਮ ਕਰਨਾ
- ਬੱਚਿਆਂ ਅਤੇ ਨੌਜਵਾਨਾਂ ਲਈ ਅਸਮਾਨਤਾਵਾਂ ਦੀ ਪਛਾਣ ਅਤੇ ਉਹਨਾਂ ਨੂੰ ਘਟਾਉਣ ਲਈ ਕੰਮ ਕਰਨਾ
ਇਹ EPs ਵੱਲੋਂ ਕੀਤੇ ਜਾਂਦੇ ਕੰਮਾਂ ਦਾ ਇੱਕ ਛੋਟਾ ਜਿਹਾ ਨਮੂਨਾ ਹੈ। ਜੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ, ਤਾਂ ਆਪਣੇ EP ਨਾਲ ਗੱਲ ਕਰੋ।
2. ਵਿਦਿਅਕ ਮਨੋਵਿਗਿਆਨੀ ਬਹੁਤ ਸਾਰੇ ਸੰਦਰਭਾਂ ਵਿੱਚ ਕੰਮ ਕਰਦੇ ਹਨ
(Educational psychologists work in a variety of contexts)
ਜ਼ਿਆਦਾਤਰ EP ਸਥਾਨਕ ਅਧਿਕਾਰੀਆਂ ਦੁਆਰਾ ਚੁਣੇ ਜਾਂਦੇ ਹਨ, ਪਰ ਜਨਤਕ ਅਤੇ ਨਿੱਜੀ ਖੇਤਰਾਂ ਵਿੱਚ ਕੰਮ ਵਧੇਰੇ ਪ੍ਰਚਲਿਤ ਹੁੰਦਾ ਜਾ ਰਿਹਾ ਹੈ (DfE, 2019)। EPs ਲਈ ਕਾਰਜਸ਼ੀਲ ਸੰਦਰਭਾਂ ਵਿੱਚ ਇਹ ਸ਼ਾਮਲ ਹੁੰਦੇ ਹਨ:
- ਸਥਾਨਕ ਅਧਿਕਾਰੀ
- ਸਮਾਜਿਕ ਉਦਯੋਗ
- ਭਾਈਚਾਰਕ ਹਿੱਤਾਂ ਵਾਲੀਆਂ ਕੰਪਨੀਆਂ
- ਸਹਿਕਾਰੀ ਸਭਾਵਾਂ
- ਦਾਨੀ ਸਭਵਾਂ
- ਬਹੁ-ਅਕਾਦਮਿਕ ਸੰਸਥਾਵਾਂ
- ਨਿੱਜੀ EP ਸੇਵਾਵਾਂ
- ਵਿਅਕਤੀਗਤ ਨਿੱਜੀ ਵਪਾਰੀ
ਇਹਨਾਂ ਸੰਦਰਭਾਂ ਦੇ ਅੰਦਰ EPs ਦੀਆਂ ਮਨੋਵਿਗਿਆਨ ਸੰਬੰਧੀ ਪੇਸ਼ਕਸਾਂ ਅਤੇ ਪ੍ਰਦਾਨ ਕਰਨ ਦੇ ਤਰੀਕਿਆਂ ਵਿੱਚ ਅੰਤਰ ਹੋਣਗੇ, ਪਰ ਸਾਰੇ ਵਿਦਿਅਕ ਮਨੋਵਿਗਿਆਨੀ Health and Care Professions Council (HCPC, ਸਿਹਤ ਅਤੇ ਦੇਖਭਾਲ ਪੇਸ਼ੇ ਸੰਬੰਧੀ ਕੌਂਸਲ) ਨਾਲ ਅਭਿਆਸ ਕਰਨ ਲਈ ਰਜਿਸਟਰਡ ਹਨ, ਮਤਲਬ ਕਿ ਉਹਨਾਂ ਸਾਰਿਆਂ ਨੂੰ ਆਚਰਣ, ਮੁਹਾਰਤ ਅਤੇ ਨਿਰੰਤਰਤਾ ਸੰਬੰਧੀ ਪੇਸ਼ੇਵਰ ਵਿਕਾਸ ਦੇ ਸਮਾਨ ਮਿਆਰਾਂ ਦੀ ਪਾਲਣਾ ਕਰਨੀ ਪਵੇਗੀ।
ਮਨੋਵਿਗਿਆਨੀ ਤੋਂ ਵੀ ਇਹ ਸੰਭਾਵਨਾ ਹੁੰਦੀ ਹੈ ਕਿ ਉਹ ਵੀ ਨੈਤਿਕਤਾ ਦੇ ਵੱਖ-ਵੱਖ ਕੋਡਾਂ ਦੇ ਅਨੁਸਾਰ ਇਸ ਦਾ ਅਭਿਆਸ ਕਰਨ, ਉਦਾਹਰਨ ਲਈ British Psychological Society Code of Ethics and Conduct (ਬ੍ਰਿਟਿਸ਼ ਮਨੋਵਿਗਿਆਨਕ ਸੋਸਾਇਟੀ ਕੋਡ ਆਫ਼ ਐਥਿਕਸ ਐਂਡ ਕੰਡਕਟ)।
3. ਕਿਸੇ EP ਨੂੰ ਜਲਦੀ ਸ਼ਾਮਲ ਕਰਨਾ ਸਭ ਤੋਂ ਪ੍ਰਭਾਵਸ਼ਾਲੀ ਸਕਦਾ ਹੈ – ਭਾਵੇਂ ਇਹ ਮੁੜ-ਵਿਸ਼ਵਾਸ਼ ਬਣਾਉਣ ਲਈ ਹੀ ਹੋਵੇ
(Getting an EP involved early on can be most effective – even if it is for reassurance)
ਜਲਦੀ ਕੀਤੀ ਜਾਣ ਵਾਲੀ ਦਖਲਅੰਦਾਜ਼ੀ ਤਾਕਤਵਰ ਹੋ ਸਕਦੀ ਹੈ, ਹਾਲਾਂਕਿ ਕਈ ਵਾਰ ਲੋਕ EP ਦੀ ਸ਼ਮੂਲੀਅਤ ਲਈ ਬੇਨਤੀ ਕਰਨ ਤੋਂ ਪਹਿਲਾਂ ਸੰਕਟ ਦਾ ਘੜੀ ਦੀ ਸਥਿਤੀ ਮਹਿਸੂਸ ਹੋਣ ਤੱਕ ਉਡੀਕ ਕਰ ਸਕਦੇ ਹਨ।
ਸਮੱਸਿਆਵਾਂ ਦਾ ਅਚਾਨਕ ਪੈਦਾ ਹੋਣਾ ਸਾਡੇ ਤਜ਼ਰਬੇ ਵਿੱਚ ਅਜਿਹਾ ਬਹੁਤ ਘੱਟ ਹੋਇਆ ਹੈ। ਬਾਲਗ ਜੋ ਬੱਚਿਆਂ ਅਤੇ ਨੌਜਵਾਨਾਂ ਦੇ ਨਾਲ ਕੰਮ ਕਰਦੇ ਹਨ ਉਹ ਅਕਸਰ ਹੀ ਇਹ ਮਹਿਸੂਸ ਕਰ ਲੈਂਦੇ ਹਨ ਕਿ ਕੁਝ ਠੀਕ ਨਹੀਂ ਹੈ। ਅਸੀਂ ਤੁਹਾਨੂੰ ਇਸ ਸ਼ੁਰੂਆਤੀ ਪੜਾਅ ‘ਤੇ ਤੁਹਾਡੇ EP ਨਾਲ ਗੱਲ ਕਰਨ ਵਾਸਤੇ ਸੋਚਣ ਲਈ ਉਤਸ਼ਾਹਿਤ ਕਰਾਂਗੇ, ਜੋ ਕਿ ਮੁੜ-ਵਿਸ਼ਵਾਸ਼ ਬਣਾਉਣ ਲਈ ਵੀ ਹੋਵੇਗਾ। ਕਈ ਵਾਰ ਇੱਕ EP ਇਹ ਸੁਝਾਅ ਦੇ ਸਕਦਾ ਹੈ ਕਿ ਸਭ ਤੋਂ ਵਧੀਆ ਸਹਾਇਤਾ ਕਿਸੇ ਹੋਰ ਏਜੰਸੀ ਜਾਂ ਪੇਸ਼ੇਵਰ ਤੋਂ ਮਿਲੇਗੀ।
4. ਮਿਲ ਕੇ ਕੰਮ ਕਰਨ ਨਾਲ ਅਤੇ ਮੁਹਾਰਤ ਨੂੰ ਸਾਂਝਾ ਕਰਨ ਨਾਲ, ਕੋਈ ਵੀ ਕਾਰਵਾਈ ਜਾਂ ਅਗਲਾ ਕਦਮ ਉਸ ਖਾਸ ਸਮੇਂ ‘ਤੇ ਉਸ ਬੱਚੇ ਲਈ ਸਹੀ ਸਾਬਤ ਹੋਵੇਗਾ
(By working together and sharing expertise, any actions or next steps, will be right for that child at that particular time)
EPs ਦੇ ਕੋਲ ਜਾਦੂ ਦੀਆਂ ਛੜੀਆਂ ਨਹੀਂ ਹੁੰਦੀਆਂ ਹਨ ਅਤੇ ਉਹ ਉਹਨਾਂ ਸਮੱਸਿਆ ਨੂੰ ‘ਠੀਕ ਕਰਨ’ ਦੇ ਯੋਗ ਨਹੀਂ ਵੀ ਹੋ ਸਕਦੇ ਜਾਂ ਅਜਿਹੀਆਂ ਸਰਲ ਰਣਨੀਤੀਆਂ ਵੀ ਪੇਸ਼ ਨਹੀਂ ਕਰ ਸਕਦੇ ਜਿਸ ਨਾਲ ਉਹਨਾਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਹੋ ਜਾਣ ਜੋ ਕੋਈ ਬੱਚਾ ਜਾਂ ਅਨੁਭਵ ਕਰ ਰਹੇ ਹੋਣ।
‘ਸਮੱਸਿਆ’ ਨੂੰ ਸਮਝਣਾ
EPs ਜਾਣਦੇ ਹਨ ਕਿ ਜਦੋਂ ਉਨ੍ਹਾਂ ਨੂੰ ਬਾਲਗਾਂ, ਬੱਚਿਆਂ ਅਤੇ ਨੌਜਵਾਨਾਂ ਨਾਲ ਕੰਮ ਕਰਨ ਲਈ ਕਿਹਾ ਜਾਂਦਾ ਹੈ, ਤਾਂ ‘ਸਮੱਸਿਆ’ ਗੁੰਝਲਦਾਰ ਅਤੇ ਕਠਿਨਾਈ ਭਰੀ ਵੀ ਹੋ ਸਕਦੀ ਹੈ। ਸਾਨੂੰ ਅਕਸਰ ਹੀ ਅਜਿਹੀਆਂ ਸਥਿਤੀਆਂ ਵਿੱਚ ਕੰਮ ਕਰਨ ਲਈ ਕਿਹਾ ਜਾਂਦਾ ਹੈ ਜਿੱਥੇ ਸਮੱਸਿਆ ਲੰਬੇ ਸਮੇਂ ਤੋਂ ਚੱਲ ਰਹੀ ਹੋਵੇ। ਹਾਲਾਂਕਿ ਜਿਨ੍ਹਾਂ ਲੋਕਾਂ ਨਾਲ ਅਸੀਂ ਕੰਮ ਕਰਦੇ ਹਾਂ ਉਹ ਅਸਲ ਵਿੱਚ ਅਕਸਰ ਹੀ ਸਮੱਸਿਆ ਨੂੰ ਖ਼ਤਮ ਕਰਨਾ ਜਾਂ ਦੂਰ ਕਰਨਾ ਚਾਹੁੰਦੇ ਹਨ, ਕਿਸੇ ਸਕੂਲ ਵਿੱਚ ਪਹੁੰਚ ਕੇ ਇਹ ਮੰਨਣਾ ਵੀ ਠੀਕ ਨਹੀਂ ਹੋਵੇਗਾ ਕਿ ਇੱਥੇ ਕੁੱਝ ਆਸਾਨ ਜਿਹੇ ਕੰਮ ਕਰਨ ਨਾਲ ਹੀ ਸਭ ਕੁਝ ਠੀਕ ਹੋ ਜਾਵੇਗਾ। ਇਸ ਨਾਲ ਅਕਸਰ ਹੀ ਲੋਕਾਂ ਨੂੰ ਇਹ ਮਹਿਸੂਸ ਹੋਣ ਲੱਗਦਾ ਹੈ ਕਿ ਕਿਸੇ EP ਨੇ ਸਮੱਸਿਆ ਕਿੰਨੀ ਗੰਭੀਰ ਹੈ ਇਸ ਬਾਰੇ ਸੁਣਿਆ ਜਾਂ ਪੂਰੀ ਤਰ੍ਹਾਂ ਸਮਝਿਆ ਨਹੀਂ ਹੈ।
ਇਹ ਸੰਭਾਵਨਾ ਵੀ ਹੁੰਦੀ ਹੈ ਕਿ ਰਣਨੀਤੀਆਂ ਅਤੇ ਦਖਲਅੰਦਾਜ਼ੀ ਨਾਲ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ ਕੀਤੀ ਗਈ ਹੋਵੇ ਪਰ, ਕਿਸੇ ਕਾਰਨ ਕਰਕੇ, ਸਥਿਤੀ ਵਿੱਚ ਸੁਧਾਰ ਨਹੀਂ ਹੋਇਆ। ਕਿਸੇ EP ਨਾਲ ਇਸ ‘ਤੇ ਚਰਚਾ ਕਰਨਾ ਕਿ ਜੋ ਅਜ਼ਮਾਇਆ ਗਿਆ ਹੈ ਉਸ ਨੂੰ ਮੁੜ-ਬਹਾਲ ਕਰਨ ਵਿੱਚ ਮਦਦ ਕਰਨ ਲਈ ਮਨੋਵਿਗਿਆਨ ਦੀ ਵਰਤੋਂ ਕੌਣ ਕਰ ਸਕਦਾ ਹੈ, ਇਸ ਨਾਲ ਇਹ ਪਤਾ ਲਗਾਉਣ ਵਿੱਚ ਮਦਦ ਮਿਲਣ ਦੀ ਸੰਭਾਵਨਾ ਹੈ ਕਿ ਅੱਗੇ ਕੀ ਕਰਨਾ ਚਾਹੀਦਾ ਹੈ।
ਇੱਕਠੇ ਕੰਮ ਕਰਨਾ
ਹਰੇਕ ਬੱਚਾ ਅਨੋਖਾ ਹੁੰਦਾ ਹੈ, ਜਿਵੇਂ ਕਿ ਹਰੇਕ ਕਲਾਸ, ਅਧਿਆਪਕ, ਮਾਤਾ-ਪਿਤਾ ਜਾਂ ਦੇਖਭਾਲ ਕਰਨ ਵਾਲਾ ਹੁੰਦਾ ਹੈ ਅਤੇ ਇਸ ਲਈ ਹਰੇਕ ਹੱਲ ਨੂੰ ਧਿਆਨ ਨਾਲ ਵਿਚਾਰਨ ਦੀ ਲੋੜ ਹੁੰਦੀ ਹੈ ਅਤੇ ਇਸ ਲਈ ਕਿਸੇ ਵੀ ਸੁਝਾਅ ਨੂੰ ਸ਼ਾਮਲ ਹੋਣ ਵਾਲੇ ਹਰੇਕ ਵਿਅਕਤੀ ਦੇ ਅਨੁਸਾਰਸਹੀ ਹੋਣਾ ਚਾਹੀਦਾ ਹੈ। ਭਾਵੇਂ ਕਿ ਕੁਝ ਸੁਝਾਅ ਜਾਂ ਕਾਰਵਾਈਆਂ ਸਕੂਲ ਲਈ ਸਹੀ ਹੋ ਸਕਦੀਆਂ ਹਨ, ਪਰ ਹੋ ਸਕਦਾ ਹੈ ਕਿ ਉਹ ਕਿਸੇ ਖਾਸ ਬੱਚੇ ਲਈ ਸਹੀ ਨਾ ਵੀ ਹੋਣ। EPs ਕਿਸੇ ਸਮੱਸਿਆ ਨੂੰ ਸਾਂਝੇ ਤੌਰ ‘ਤੇ ਹੱਲ ਕਰਨ ਲਈ ਅਕਸਰ ਹੀ ਵੱਖ-ਵੱਖ ਲੋਕਾਂ ਨਾਲ ਕੰਮ ਕਰਨਾ ਪਸੰਦ ਕਰਨਗੇ। ਅਧਿਆਪਕਾਂ ਕੋਲ ਆਪਣੇ ਕਲਾਸਰੂਮਾਂ ਅਤੇ ਪਾਠਕ੍ਰਮ ਬਾਰੇ ਮੁਹਾਰਤ ਹੁੰਦੀ ਹੈ। ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਕੋਲ ਆਪਣੇ ਬੱਚਿਆਂ ਬਾਰੇ ਚੰਗੀ ਮੁਹਾਰਤ ਅਤੇ ਗਿਆਨ ਹੁੰਦਾ ਹੈ। EPs ਕੋਲ ਬਾਲ ਵਿਕਾਸ ਅਤੇ ਮਨੋਵਿਗਿਆਨ ਵਿੱਚ ਮੁਹਾਰਤ ਹੈ।
ਇਕੱਠੇ ਮਿਲਕੇ ਅਤੇ ਇਹਨਾਂ ਸਾਰੀਆਂ ਮੁਹਾਰਤਾਂ ਨੂੰ ਸਾਂਝਾ ਕਰਨਾ ਸਮੱਸਿਆਵਾਂ ਨੂੰ ਹੱਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ, ਪਰ ਅਸੀਂ ਇਸ ਗੱਲ ਨੂੰ ਵੀ ਜਾਣਦੇ ਹਾਂ ਕਿ ਇਹ ਕੋਈ ਤੁਰੰਤ ਹੱਲ ਕਰਨ ਦੀ ਪ੍ਰਕਿਰਿਆ ਵੀ ਨਹੀਂ ਹੁੰਦੀ। ਸਾਡੇ ਅਨੁਭਵ ਵਿੱਚ ਅਗਲੇ ਸਭ ਤੋਂ ਤਾਕਤਵਰ ਕਦਮਾਂ ਵਿੱਚੋਂ ਇਹ ਹੈ ਕਿ ਕੀ ਹੋ ਰਿਹਾ ਹੈ ਅਤੇ ਅਸੀਂ ਭਵਿੱਖ ਵਿੱਚ ਕਿਹੜੀਆਂ ਤਬਦੀਲੀਆਂ ਦੇਖਣਾ ਚਾਹੁੰਦੇ ਹਾਂ ਇਸ ਸੰਬੰਧੀ ਇੱਕ ਸਾਂਝੀ ਸਮਝ ਪ੍ਰਾਪਤ ਕਰਨਾ ਹੈ।
5. EP ਮੁਲਾਂਕਣ – ਇਸਦਾ ਕੀ ਅਰਥ ਹੈ?
(EP assessment – what does this mean?)
EP ਮੁਲਾਂਕਣ ਵਿੱਚ ਕਈ ਚੀਜ਼ਾਂ ਹੋ ਸਕਦੀਆਂ ਹਨ ਜੋ ਬੱਚੇ ਦੇ ਜੀਵਨ ਬਾਰੇ ਇੱਕ ਢੁਕਵੀਂ ਸਮਝ ਵਿਕਸਿਤ ਕਰਨ ਵਿੱਚ ਮਦਦ ਕਰਦੀਆਂ ਹਨ – ਉਹਨਾਂ ਦੀਆਂ ਲੋੜਾਂ, ਵਿਚਾਰ ਅਤੇ ਸ਼ਾਇਦ ਸਭ ਤੋਂ ਮਹੱਤਵਪੂਰਨ, ਉਹਨਾਂ ਦੀਆਂ ਤਾਕਤਾ।
ਕੋਈ ਵੀ ਦੋ EP ਮੁਲਾਂਕਣ ਇੱਕੋ ਜਿਹੇ ਨਹੀਂ ਹੋ ਸਕਦੇ। ਕਈ ਵਾਰ ਅਜਿਹਾ ਵਿਚਾਰ ਵੀ ਆਉਂਦਾ ਹੈ ਕਿ ਇੱਕ EP ਦੇ ਮੁਲਾਂਕਣ ਦਾ ਮਤਲਬ ਹੈ ਕੰਮ ਕਰਨ ਦਾ ਇੱਕ ਵਿਸ਼ੇਸ਼ ਤਰੀਕਾ, ਜਾਂ ਕੋਈ ਵਿਸ਼ੇਸ਼ ਕੰਮ ਕਰਨਾ ਅਤੇ ਇਸ ਲਈ ਇਹ ਇੱਕ ਉਲਝਣ ਵਾਲੀ ਟਰਮ ਵੀ ਹੋ ਸਕਦੀ ਹੈ। ਅਸਲ ਵਿੱਚ, ਕਿਸੇ EP ਦਾ ਮੁਲਾਂਕਣ ਉਸ ਤਰ੍ਹਾਂ ਦੀ ਹੀ ਹੁੰਦਾ ਹੈ ਜਿਵੇਂ ਕਿ ਕੋਈ EP ਸਥਿਤੀ ਨੂੰ ਸਮਝਦਾ ਹੈ ਅਤੇ ਸਮਝਣ ਦੀ ਕੋਸ਼ਿਸ਼ ਕਰਦਾ ਹੈ।
ਅਸੀਂ ਜਾਣਦੇ ਹਾਂ ਕਿ ਹਰ ਬੱਚਾ ਵੱਖਰਾ ਹੁੰਦਾ ਹੈ। ਉਨ੍ਹਾਂ ਦੀਆਂ ਆਪਣੀਆਂ ਲੋੜਾਂ, ਤਾਕਤਾਂ, ਹੁਨਰ ਅਤੇ ਇੱਛਾਵਾਂ ਹੁੰਦੀਆਂ ਹਨ। ਨਾਲ ਹੀ, ਹਰ ਪਰਿਵਾਰ, ਸਕੂਲ, ਕਲਾਸਰੂਮ ਅਤੇ ਅਧਿਆਪਕ ਵੀ ਵੱਖਰੇ ਹੁੰਦੇ ਹਨ। ਇਹਨਾਂ ਸਾਰੇ ਫਰਕਾਂ ਦੇ ਨਾਲ ਫਿਰ ਇਹ ਅਜੀਬ ਹੋਵੇਗਾ ਕਿ ਜੇਕਰ ਕੋਈ EP ਹਰ ਮਾਮਲੇ ਵਿੱਚ ਉਹੀ ਕੰਮ ਕਰੇ ਜੋ ਹੋਰਾਂ ਨੇ ਕੰਮ ਕੀਤਾ ਹੁੰਦਾ ਹੈ।
6. ਤਾਂ ਇੱਕ ਸਥਿਤੀ ਨੂੰ ਸਮਝਣ ਲਈ ਕੋਈ EP ਕਿਸ ਤਰ੍ਹਾਂ ਦੇ ਕੰਮ ਕਰੇਗਾ?
(What types of things would an EP do to make sense of a situation?)
ਇੱਥੇ ਬਹੁਤ ਸਾਰੇ ਟੂਲ ਜਾਂ ਤਕਨੀਕਾਂ ਹਨ ਜੋ ਕੋਈ EP ਉਸ ਸਥਿਤੀ ਨੂੰ ਅਜਮਾਉਣ ਲਈ ਅਤੇ ਸਮਝਣ ਲਈ ਵਰਤ ਸਕਦਾ ਹੈ ਜਿਸ ਨਾਲ ਉਹ ਕੰਮ ਕਰ ਰਹੇ ਹੁੰਦੇ ਹਨ। ਉਹਨਾਂ ਸਾਰਿਆਂ ਦੀ ਸੂਚੀ ਬਣਾਉਣਾ ਅਸੰਭਵ ਹੈ ਅਤੇ ਇਸ ਲਈ ਸਭ ਤੋਂ ਵਧੀਆ ਸਲਾਹ ਇਹ ਹੀ ਹੋਵੇਗੀ ਕਿ ਤੁਸੀਂ ਆਪਣੇ EP ਨਾਲ ਗੱਲ ਕਰੋ ਕਿ ਉਹ ਕੀ ਕਰ ਰਹੇ ਹਨ ਅਤੇ ਕਿਉਂ ਕਰ ਰਹੇ ਹਨ। ਅਸੀਂ ਹੇਠਾਂ ਸਭ ਤੋਂ ਆਮ ਗੱਲਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ:
ਗੱਲਬਾਤ ਕਰਨਾ
(Having a conversation)
ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਇਹ ਸਮਝਣ ਦੀ ਕੋਸ਼ਿਸ ਕਰਨਾ ਕਿ ਕੀ ਹੋ ਰਿਹਾ ਹੈ ਅਕਸਰ ਗੱਲਬਾਤ ਕਰਨਾ ਇਸ ਦਾ ਸਭ ਤੋਂ ਲਾਭਦਾਇਕ ਤਰੀਕਾ ਹੋ ਸਕਦਾ ਹੈ। ‘ਸਮੱਸਿਆ’ ਬਾਰੇ ਮਾਤਾ-ਪਿਤਾ, ਅਧਿਆਪਕਾਂ ਅਤੇ ਬੱਚਿਆਂ ਦੇ ਵੱਖ-ਵੱਖ ਵਿਚਾਰ ਹੋਣਗੇ ਅਤੇ ਇਹਨਾਂ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਮਹੱਤਵਪੂਰਨ ਹੁੰਦਾ ਹੈ। ਹੋ ਸਕਦਾ ਹੈ ਕਿ EP ਇਹਨਾਂ ਵਾਰਤਾਲਾਪਾਂ ਨੂੰ ਵੱਖ-ਵੱਖ ਚੀਜ਼ਾਂ ਦੱਸਣ, ਜਿਵੇਂ ਕਿ ਇੱਕ ਸਲਾਹ-ਮਸ਼ਵਰਾ ਜਾਂ ਇੱਕ ਸਾਂਝੀ ਸਮੱਸਿਆ ਹੱਲ ਕਰਨ ਵਾਲੀ ਗੱਲਬਾਤ।
ਇਸ ਤਰ੍ਹਾਂ ਦੀ ਗੱਲਬਾਤ ਵਿੱਚ ਹੀ ਮਨੋਵਿਗਿਆਨ ਦੀ ਕੋਈ ਬਹੁਤ ਵੱਡੀ ਗੱਲ ਸ਼ਾਮਲ ਹੁੰਦੀ ਹੈ। EPs ਉਹਨਾਂ ਦੁਆਰਾ ਪੁੱਛੇ ਗਏ ਸਵਾਲਾਂ ਬਾਰੇ ਧਿਆਨ ਨਾਲ ਸੋਚਦੇ ਹਨ, ਜਿਸ ਵਿੱਚ ਇਹ ਸ਼ਾਮਲ ਹੁੰਦਾ ਹੈ ਕਿ ਸਵਾਲ ਕਦੋਂ ਅਤੇ ਕਿਵੇਂ ਕਹੇ ਜਾਂਦੇ ਹਨ। ਕਿਸੇ EP ਦੇ ਕੰਮ ਅਸਲ ਵਿੱਚ ਉਹਨਾਂ ਲੋਕਾਂ ਦੁਆਰਾ ਬਹੁਤ ਮਦਦ ਕੀਤੀ ਜਾਂਦੀ ਹੈ ਜੋ ਚਿੰਤਾ ਦੇ ਕਾਰਨ ’ਤੇ ਸੋਚਣ ਲਈ ਇੱਕ ਸੁਰੱਖਿਅਤ ਸਥਾਨ ਵਿੱਚ ਬਹੁਤ ਸਾਰਾ ਸਮਾਂ ਸਹੀ ਢੰਗ ਨਾਲ ਗੱਲ ਕਰਨ ਅਤੇ ਉਸ ਸਥਿਤੀ ਬਾਰੇ ਸੋਚਣ ਦੀਆਂ ਹਾਲਤਾਂ ਪ੍ਰਦਾਨ ਕਰਦੇ ਹਨ।
ਕਿਸੇ ਬੱਚੇ ਜਾਂ ਨੌਜਵਾਨ ਦੇ ਵਿਚਾਰ ਪ੍ਰਾਪਤ ਕਰਨਾ
(Gaining a child or young person’s views)
ਇਹ EP ਦੀ ਕੰਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਅਕਸਰ ਹੀ ਸਾਨੂੰ ਕਿਸੇ ਅਜਿਹੇ ਬੱਚੇ ਜਾਂ ਨੌਜਵਾਨ ਵਿਅਕਤੀ ਦੀ ਸਹਾਇਤਾ ਕਰਨ ਵਿੱਚ ਸ਼ਾਮਲ ਹੋਣ ਲਈ ਕਿਹਾ ਜਾਂਦਾ ਹੈ ਜੋ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਲੱਗਦਾ ਹੁੰਦਾ ਹੈ। ਬੱਚੇ ਅਤੇ ਨੌਜਵਾਨ ਸਾਡੀ ਸੋਚ ਅਤੇ ਕੰਮ ਦੇ ਕੇਂਦਰ ਵਿੱਚ ਹੁੰਦੇ ਹਨ ਅਤੇ ਇਸ ਲਈ ਇਹ ਸਮਝਣ ਦੀ ਕੋਸ਼ਿਸ਼ ਕਰਨਾ ਮਹੱਤਵਪੂਰਨ ਹੁੰਦਾ ਹੈ ਕਿ ਜੋ ਚੱਲ ਰਿਹਾ ਹੋ ਇਸ ਬਾਰੇ ਉਹ ਕੀ ਸੋਚਦੇ ਹਨ, ਕੀ ਮੁਸ਼ਕਲਾਂ ਹਨ ਅਤੇ ਜੋ ਉਹ ਸੋਚਦੇ ਹਨ ਕੀ ਉਹ ਕੀ ਕੰਮ ਕਰ ਰਿਹਾ ਹੈ।
ਦੁਬਾਰਾ ਫਿਰ ਇੱਥੇ ਇੱਕ ਬਹੁਤ ਵੱਡੀ ਲੜੀ ਹੈ ਜੋ ਔਜ਼ਾਰਾਂ ਅਤੇ ਤਕਨੀਕਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਹੈ ਜੋ ਕੋਈ EP ਬੱਚੇ ਦੇ ਦ੍ਰਿਸ਼ਟੀਕੋਣ ਨੂੰ ਹਾਸਲ ਕਰਨ ਲਈ ਵਰਤ ਸਕਦਾ ਹੈ ਅਤੇ ਕੋਈ ਵੀ ਦੋ ਬੱਚੇ ਇੱਕੋ ਜਿਹੇ ਨਹੀਂ ਹੋਣਗੇ। ਜ਼ਿਆਦਾਤਰ ਮਾਮਲਿਆਂ ਵਿੱਚ, ਕੋਈ EP ਹੀ ਇਹ ਫੈਸਲਾ ਕਰੇਗਾ ਕਿ ਉਹਨਾਂ ਬਾਲਗਾਂ ਨਾਲ ਕੀਤੀ ਗੱਲਬਾਤ ਦੇ ਆਧਾਰ ‘ਤੇ ਕਿਹੜੇ ਸਾਧਨ ਜਾਂ ਤਕਨੀਕਾਂ ਨੂੰ ਵਰਤਣਾ ਹੈ ਜੋ ਉਸ ਬੱਚੇ ਨੂੰ ਸਭ ਤੋਂ ਚੰਗੀ ਤਰ੍ਹਾਂ ਜਾਣਦੇ ਹਨ।
ਨੀਰੀਖਣ
(Observation)
ਇਹ ਅਕਸਰ ਸਕੂਲ ਵਿੱਚ ਬੱਚੇ ਦਾ ਨੀਰੀਖਣ ਕਰਨ ਲਈ ਲਾਭਦਾਇਕ ਹੋ ਸਕਦਾ ਹੈ। ਇਹ ਕਿਸੇ EP ਨੂੰ ਇਹ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਉਸ ਨੌਜਵਾਨ ਵਿਅਕਤੀ ਲਈ ਜੀਵਨ ਕਿਹੋ ਜਿਹਾ ਹੋ ਸਕਦਾ ਹੈ ਜਿਸ ਨਾਲ ਉਹ ਕੰਮ ਕਰ ਰਹੇ ਹਨ। ਇੱਕ ਨਿਰੀਖਣ ਕਿਸੇ EP ਨੂੰ ਇਹ ਸੋਚਣ ਦਾ ਮੌਕਾ ਵੀ ਦੇ ਸਕਦਾ ਹੈ ਕਿ ਕੋਈ ਬੱਚਾ ਜਾਂ ਨੌਜਵਾਨ ਕਿਸ ਚੀਜ ਨਾਲ ਸੰਘਰਸ਼ ਕਰ ਰਿਹਾ ਹੈ, ਅਤੇ ਇਸ ਨਾਲ ਇਹ ਵੀ ਪਤ ਚੱਲਦਾ ਹੈ ਕਿ ਕਿਸ ਖਾਸ ਸਥਿਤੀ ਵਿੱਚ ਉਹ ਪਹਿਲਾਂ ਹੀ ਕੀ ਵਧੀਆ ਕੰਮ ਕਰ ਰਿਹਾ ਹੈ। ਇਹਨਾਂ ਨਿਰੀਖਣਾਂ ਦਾ ਮੁੱਖ ਕੇਂਦਰ ਬੱਚੇ ਦੀ ਸਿਖਲਾਈ, ਤੰਦਰੁਸਤੀ ਅਤੇ ਵਿਕਾਸ ‘ਤੇ ਵਾਤਾਵਰਣ ਦੇ ਪ੍ਰਭਾਵਾਂ ਦਾ ਨੀਰੀਖਣ ਕਰਨਾ ਹੈ।
ਸਕੂਲ ਸਟਾਫ਼ ਲਈ ਚੰਗੀ ਤਰ੍ਹਾਂ ਨਾਲ, ਕੇਂਦ੍ਰਿਤ ਨਿਰੀਖਣ ਕਰਨ ਲਈ ਸਮਾਂ ਕੱਢਣਾ ਔਖਾ ਹੋ ਸਕਦਾ ਹੈ ਅਤੇ ਇਸ ਲਈ ਕਈ ਵਾਰ EP ਉਹਨਾਂ ਚੀਜ਼ਾਂ ਦਾ ਵੀ ਪਤਾ ਲਗਾ ਸਕਦਾ ਹੈ ਜੋ ਪਹਿਲਾਂ ਖੁੰਝ ਗਈਆਂ ਸਨ। EPs ਬਹੁਤ ਸਾਰੇ ਵੱਖ-ਵੱਖ ਤਰੀਕਿਆਂ ਨਾਲ ਨਿਰੀਖਣ ਕਰ ਸਕਦੇ ਹਨ ਜਿਵੇਂ ਕਿ ਵੱਖ-ਵੱਖ ਸਮਿਆਂ ‘ਤੇ, ਵੱਖ-ਵੱਖ ਸਥਾਨਾਂ ‘ਤੇ। ਇਹ ਇਸ ਲਈ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਬੱਚੇ ਅਤੇ ਨੌਜਵਾਨ ਵੱਖ-ਵੱਖ ਵਾਤਾਵਰਣਾਂ ਵਿੱਚ ਵੱਖ-ਵੱਖਰ ਤਰੀਕਿਆਂ ਨਾਲ ਵਿਵਹਾਰ ਕਰ ਸਕਦੇ ਹਨ।
ਬੋਧਾਤਮਕ ਮੁਲਾਂਕਣ
(Cognitive assessment)
ਬੋਧਾਤਮਕ ਮੁਲਾਂਕਣ ਕਈ ਵੱਖ-ਵੱਖ ਤਰੀਕਿਆਂ ਨਾਲ ਕੀਤੇ ਜਾ ਸਕਦੇ ਹਨ ਅਤੇ ਇੱਕ ਬੋਧਾਤਮਕ ਮੁਲਾਂਕਣ ਇੱਕ ਬੋਧਾਤਮਕ ਟੈਸਟ ਦੇ ਸਮਾਨ ਨਹੀਂ ਹੁੰਦਾ ।
ਇਸ ਨੂੰ ਸਮਝਣ ਲਈ ਇਹ ਇੱਕ ਉਲਝਣ ਵਾਲੀ ਟਰਮ ਹੋ ਸਕਦੀ ਹੈ। ‘ਬੋਧਾਤਮਕ’ ਸੋਚਣ ਜਾਂ ਸਿੱਖਣ ਨਾਲ ਸਬੰਧਤ ਕਿਸੇ ਵੀ ਚੀਜ਼ ਨੂੰ ਦਰਸਾਉਂਦਾ ਹੈ। ਇਸਦਾ ਮਤਲਬ ਹੈ ਕਿ ਇੱਕ ‘ਬੋਧਾਤਮਕ ਮੁਲਾਂਕਣ’ ਹੁਨਰਾਂ ਦੀ ਪੂਰੀ ਸ਼੍ਰੇਣੀ ਨੂੰ ਦੇਖ ਸਕਦਾ ਹੈ ਜਿਵੇਂ ਕਿ ਯਾਦਦਾਸ਼ਤ, ਸਮੱਸਿਆ ਹੱਲ ਕਰਨਾ, ਧਿਆਨ ਦੇਣ ਦੇ ਹੁਨਰ, ਸਿੱਖਲਾਈ ਆਦਿ।
ਇੱਕ ਬੋਧਾਤਮਕ ਟੈਸਟ ਆਮ ਤੌਰ ‘ਤੇ ਇੱਕ ਨਿਯੰਤਰਿਤ ਤਰੀਕੇ ਨਾਲ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਇੱਕ ਲੜੀ ਹੁੰਦੀ ਹੈ, ਜੋ ਵੱਖ-ਵੱਖ ਹੁਨਰਾਂ ਨੂੰ ‘ਟੈਸਟ’ ਕਰਨ ਲਈ ਤਿਆਰ ਕੀਤੀ ਜਾਂਦੀ ਹੈ। ਇਹਨਾਂ ਨੂੰ ਮਨੋਵਿਗਿਆਨਕ ਮੁਲਾਂਕਣਾਂ ਵਜੋਂ ਵੀ ਜਾਣਿਆ ਜਾਂਦਾ ਹੈ।
- ਬੋਧਾਤਮਕ ਟੈਸਟ, ਸਕੋਰਾਂ ਦੀ ਇੱਕ ਲੜੀ ਪ੍ਰਦਾਨ ਕਰ ਸਕਦੇ ਹਨ ਜਿਨ੍ਹਾਂ ਦੀ ਤੁਲਨਾ ਉਸੇ ਉਮਰ ਦੇ ਬੱਚਿਆਂ ਦੇ ਇੱਕ ਵੱਡੀ ਗਿਣਤੀ ਦੇ ਸਮੂਹ ਨਾਲ ਵੀ ਕੀਤੀ ਜਾ ਸਕਦੀ ਹੈ।
- ਬੋਧਾਤਮਕ ਟੈਸਟ ਸਾਨੂੰ ਦੱਸ ਸਕਦੇ ਹਨ ਕਿ ਟੈਸਟ ਦੀ ਸਥਿਤੀ ਦੌਰਾਨ ਬੱਚਾ ਬਿਨਾਂ ਕਿਸੇ ਮਦਦ ਜਾਂ ਉਤਸ਼ਾਹ ਦੇ ਕੀ ਕਰ ਸਕਦਾ ਹੈ (ਅਸੀਂ ਕਈ ਵਾਰ ਇਸ ਨੂੰ ਵਿਚੋਲਗੀ ਵੀ ਕਹਿੰਦੇ ਹਾਂ)।
- ਬੋਧਾਤਮਕ ਟੈਸਟ ਦਿਨ ਦੀ ਕਾਰਗੁਜ਼ਾਰੀ ਦੀ ਇੱਕ ਝਲਕ ਪ੍ਰਦਾਨ ਕਰਦੇ ਹਨ
ਇੱਥੇ ਬਹੁਤ ਸਾਰੇ ਹੋਰ ਸਾਧਨ ਵੀ ਹਨ ਜੋ EPs ਬੱਚਿਆਂ ਅਤੇ ਨੌਜਵਾਨਾਂ ਦੇ ਨਾਲ ਇੱਕ ਬੋਧਾਤਮਕ ਮੁਲਾਂਕਣ ਕਰਨ ਲਈ ਵਰਤੋਂ ਵਿੱਚ ਲਿਆ ਸਕਦੇ ਹਨ। ਇਹ ਇੱਕ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ ਜੋ ਕਿਸੇ ਬੱਚੇ ਜਾਂ ਨੌਜਵਾਨ ਵਿਅਕਤੀ ਦੇ ਨਾਲ ਇੱਕ ਗਤੀਸ਼ੀਲ ਮੁਲਾਂਕਣ ਕਰਦਾ ਹੈ।
ਗਤੀਸ਼ੀਲ ਮੁਲਾਂਕਣ (ਜਿਵੇਂ ਕਿ ਨਾਮ ਦਰਸਾਉਂਦਾ ਹੈ) ਬੱਚੇ ਜਾਂ ਨੌਜਵਾਨ ਨਾਲ ਕੰਮ ਕਰਨ ਦੇ ਤਰੀਕੇ ਹਨ ਜੋ ਲੋਕਾਂ ਨੂੰ ਇਹਨਾਂ ਕੁਝ ਚੀਜ਼ਾਂ ਨੂੰ ਸਮਝਣ ਵਿੱਚ ਮਦਦ ਕਰਦੇ ਹਨ:
- ਕਿ ਇਸਨੂੰ ਕੋਈ ਬੱਚਾ ਜਾਂ ਨੌਜਵਾਨ ਆਪਣੇ ਆਪ ਕੀ ਕਰ ਸਕਦਾ ਹੈ
- ਕਿ ਉਹ ਇੱਕ ਬਾਲਗ ਦੀ ਧਿਆਨ ਭਰੀ ਮਦਦ ਲੈਣ ਲਈ ਕੀ ਕਰ ਸਕਦੇ ਹਨ
- ਕਿ ਕਿਸ ਕਿਸਮ ਦੀ ਮਦਦ ਅਤੇ ਸਹਾਇਤਾ ਬੱਚੇ ਦੀ ਸਿੱਖਿਆ ਨੂੰ ਅੱਗੇ ਵਧਾਉਣ ਲਈ ਸਭ ਤੋਂ ਵਧੀਆ ਹੈ
ਗਤੀਸ਼ੀਲ ਮੁਲਾਂਕਣ ਕਿਸੇ EP ਨੂੰ ਹੋਰ ਚੀਜ਼ਾਂ ਦੀ ਪੜਤਾਲ ਕਰਨ ਦੀ ਵੀ ਇਜਾਜ਼ਤ ਦਿੰਦਾ ਹੈ ਜੋ ਸਿਖਲ਼ਾਈ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇਹਨਾਂ ਵਿੱਚ ਸਿੱਖਣ ਲਈ ਪ੍ਰੇਰਣਾ, ਬੱਚਾ ਆਪਣੇ ਬਾਰੇ ਇੱਕ ਸਿਖਿਆਰਥੀ (ਮਾਨਸਿਕਤਾ) ਦੇ ਰੂਪ ਵਿੱਚ ਕਿਵੇਂ ਸੋਚਦਾ ਹੈ ਜਾਂ EP ਦੁਆਰਾ ਵਰਤੀ ਜਾਂਦੀ ਭਾਸ਼ਾ ਦਾ ਪ੍ਰਭਾਵ ਜਾਂ ਆਪਣੇ ਆਪ ਵਿੱਚ ਉਸਦੇ ਕੰਮ ਸੰਬੰਧੀ ਗੱਲਾਂ ਸ਼ਾਮਲ ਹੁੰਦੀਆਂ ਹਨ।
ਇਹ ਲਾਭਦਾਇਕ ਹੋ ਸਕਦਾ ਹੈ ਕਿ ਜੇਕਰ ਕੋਈ ਅਧਿਆਪਕ ਕਿਸੇ EP ਨੂੰ ਗਤੀਸ਼ੀਲ ਮੁਲਾਂਕਣ ਕਰਦੇ ਹੋਏ ਵੇਖੇ – ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਉਹ ਨੀਰੀਖਣ ਕਰਦੇ ਹਨ ਕਲਾਸਰੂਮ ਲਈ ਸਿੱਧੇ ਤੌਰ ‘ਤੇ ਢੁਕਵੀਆਂ ਹੋਣਗੀਆਂ। ਬੋਧਾਤਮਕ ਟੈਸਟਾਂ ਨੂੰ ਆਮ ਤੌਰ ‘ਤੇ ਨੀਰੀਖਣ ਨਹੀਂ ਕੀਤਾ ਜਾ ਸਕਦਾ ਹੈ।
7. “ਸਾਨੂੰ EP ਦੀ ਰਿਪੋਰਟ ਦੀ ਲੋੜ ਹੁੰਦੀ ਹੈ”
(We need an EP report)
ਇਹ ਸੋਚਣਾ ਮਹੱਤਵਪੂਰਨ ਹੈ ਕਿ ਤੁਹਾਨੂੰ ਕਿਸੇ EP ਦੀ ਰਿਪੋਰਟ ਦੀ ਲੋੜ ਕਿਉਂ ਹੁੰਦੀ ਹੈ ਅਤੇ ਤੁਹਾਨੂੰ ਕੀ ਉਮੀਦ ਹੈ ਕਿ ਇਹ ਤੁਹਾਨੂੰ ਰਿਪੋਰਟ ਕਰੇਗਾ ਜਾਂ ਦੇਵੇਗਾ।
ਜਿਵੇਂ ਕੋਈ ਦੋ EP ਮੁਲਾਂਕਣ ਇੱਕੋ ਜਿਹੇ ਨਹੀਂ ਹੁੰਦੇ, ਉਸੇ ਤਰ੍ਹਾਂ ਕੋਈ ਵੀ ਦੋ EP ਰਿਪੋਰਟਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਜਦੋਂ EPs ਜਾਣ ਲੈਂਦੇ ਹਨ ਕਿ ਇੱਕ ਰਿਪੋਰਟ ਦੀ ਲੋੜ ਹੈ, ਤਾਂ ਉਹ ਇਹਨਾਂ ਕੁਝ ਗੱਲਾਂ ਜਾਣਨਾ ਚਾਹੁੰਦੇ ਹਨ:
- ਰਿਪੋਰਟ ਕੀ ਕਰੇਗੀ ਇਸ ਬਾਰੇ ਤੁਹਾਨੂੰ ਉਮੀਦ ਹੈ?
- ਤੁਹਾਨੂੰ ਕੀ ਲੱਗਦਾ ਹੈ ਕਿ ਰਿਪੋਰਟ ਤੁਹਾਨੂੰ ਕੀ ਦੇਵੇਗੀ?
- ਜੇਕਰ ਤੁਹਾਡੇ ਕੋਲ ਕਿਸੇ EP ਦੁਆਰਾ ਲਿਖੀ ਗਈ ਇੱਕ ਰਿਪੋਰਟ ਹੁੰਦੀ ਤਾਂ ਕੀ ਵੱਖਰਾ ਹੁੰਦਾ?
EPs ਬਹੁਤ ਸਾਰੀਆਂ ਰਿਪੋਰਟਾਂ ਲਿਖਦੇ ਹਨ; ਇਹ ਅਕਸਰ ਸਾਡੇ ਕੰਮ ਦੀਆਂ ਉਤਪਾਦ ਹੁੰਦੀਆਂ ਹਨ। ਸਾਡੇ ਤਜ਼ਰਬੇ ਵਿੱਚ EP ਦੀ ਸ਼ਮੂਲੀਅਤ ਹੋਣਾ ਆਮ ਗੱਲ ਹੁੰਦੀ ਹੈ ਭਾਵ ਕਿ EP ਅਜਿਹਾ ਕੀ ਕਰਦਾ ਹੈ, ਜਿਸਦੀ ਲੋਕ ਸਭ ਤੋਂ ਵੱਧ ਕਦਰ ਕਰਦੇ ਹਨ। ਸਾਡੇ ਸ਼ਾਮਲ ਹੋਣ ਤੋਂ ਬਾਅਦ ਅਸੀਂ ਇਕੱਠੇ ਇਹ ਫੈਸਲਾ ਕਰ ਸਕਦੇ ਹਾਂ ਕਿ ਕਿਸ ਕਿਸਮ ਦਾ ਉਤਪਾਦ ਸਭ ਤੋਂ ਵੱਧ ਲਾਭਦਾਇਕ ਹੋਵੇਗਾ ਜਿਵੇਂ ਕਿ ਇੱਕ ਚਿੱਠੀ, ਸਾਡੀ ਗੱਲਬਾਤ´ ਦਾ ਰਿਕਾਰਡ, ਜਾਂ ਇੱਕ ਲੰਬੀ ਰਿਪੋਰਟ।
ਕਈ ਵਾਰ ‘EP ਦੀ ਰਿਪੋਰਟ’ ‘ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਕਿਉਂਕਿ ਇਸ ਵਿੱਚ ਇਹ ਧਾਰਨਾ ਹੋ ਸਕਦੀ ਹੈ ਕਿ EPs ਸਿਖਲਾਈ, ਸਿਹਤ ਅਤੇ ਦੇਖਭਾਲ ਯੋਜਨਾਵਾਂ (EHCPs), ਜਾਂ ਕਿਸੇ ਵਿਸ਼ੇਸ਼ ਸਕੂਲ ਦੇ ਸਥਾਨਾਂ ਲਈ ਗੇਟਕੀਪਰ ਹੁੰਦੇ ਹਨ। ਅਜਿਹਾ ਨਹੀਂ ਹੁੰਦਾ ਹੈ। ਕਿਸੇ EP ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਨੂੰ ਇੱਕ ਬੱਚੇ ਦੀਆਂ ਤਾਕਤਾਂ ਅਤੇ ਲੋੜਾਂ ਦੀ ਪਛਾਣ ਕਰਨ ਲਈ ਤਿਆਰ ਕੀਤਾ ਗਿਆ ਹੁੰਦਾ ਹੈ, ਅਤੇ ਫਿਰ ਉਹਨਾਂ ਚੀਜ਼ਾਂ ਦੀਆਂ ਕਿਸਮਾਂ ਦਾ ਵਰਣਨ ਵੀ ਹੋਣਾ ਚਾਹੀਦਾ ਹੈ ਜੋ ਇਹ ਯਕੀਨੀ ਬਣਾਉਣ ਲਈ ਹੁੰਦੀਆ ਹਨ ਕਿ ਬੱਚੇ ਦੀਆਂ ਲੋੜਾਂ ਪੂਰੀਆਂ ਹੰਦੀਆਂ ਹਨ। ਕਿਸੇ EP ਰਿਪੋਰਟ ਇਹ ਵੇਰਵੇ ਵੀ ਹੋ ਸਕਦੇ ਹਨ ਕਿ EP ਦੇ ਕੰਮ ਦੌਰਾਨ ਕਿਹੜੀ ਸਹਿਮਤੀ ਦਿੱਤੀ ਗਈ ਸੀ, ਅਤੇ ਇਹ ਫੈਸਲੇ ਲੈਣ ਵਿੱਚ ਲੋਕਾਂ ਦੀ ਮਦਦ ਕਰ ਸਕਦੀ ਹੈ ਪਰ ਇਹ ਨਹੀਂ ਦੱਸਣਾ ਚਾਹੀਦਾ ਹੈ ਕਿ ਕੀ ਇੱਕ ਬੱਚੇ ਨੂੰ EHCP ਪ੍ਰਾਪਤ ਹੋਣਾ ਚਾਹੀਦਾ ਹੈ ਜਾਂ ਨਹੀਂ ਅਤੇ ਉਹਨਾਂ ਨੂੰ ਕਿਸ ਸਕੂਲ ਵਿੱਚ ਜਾਣਾ ਚਾਹੀਦਾ ਹੈ।
This translation was jointly funded by Applied Psychologies, Aspen Psychology Services, EdPsychEd, TW Educational Psychology, Waite Psychology and edpsy.